News Details

research

ਖਾਲਸਾ ਕਾਲਜ ਸੋਸਾਇਟੀ ਵੱਲੋਂ 'ਕੇਸੀਜੀਸੀ-ਟੀਵੀ' ਲਾਂਚ

ਖਾਲਸਾ ਕਾਲਜ ਸੋਸਾਇਟੀ ਵੱਲੋਂ 'ਕੇਸੀਜੀਸੀ-ਟੀਵੀ' ਲਾਂਚ


ਵੈੱਬ ਅਧਾਰਿਤ ਟੀਵੀ ਵਿੱਦਿਅਕ, ਕਾਨਫ਼ਰੰਸਾਂ, ਮਹਾਨ ਪੰਜਾਬੀ ਸੱਭਿਆਚਾਰਕ ਅਤੇ ਅਧਿਆਤਮਕ ਵਿਰਾਸਤ ਨੂੰ ਕਰੇਗਾ ਉਤਸ਼ਾਹਿਤ : ਮਜੀਠੀਆ


ਕੇ. ਸੀ. ਜੀ. ਸੀ. ਟੀ. ਵੀ. ਦਾ ਉਦੇਸ਼ ਸਿੱਖਿਆ, ਪੰਜਾਬੀ ਸੱਭਿਆਚਾਰ ਅਤੇ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ : ਸ: ਛੀਨਾ


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਨੇ ਮਨੋਹਰ ਕੀਰਤਨ ਕੀਤਾ


ਅੰਮ੍ਰਿਤਸਰ (  )¸ਵਿੱਦਿਆ, ਅਮੀਰ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਨੇ ਅੱਜ 'ਖਾਲਸਾ ਕਾਲਜ ਗਵਰਨਿੰਗ ਕੌਂਸਲ ਟੈਲੀਵਿਜ਼ਨ' ''ਕੇਸੀਜੀਸੀ ਟੀਵੀ'' ਦੀ ਸ਼ੁਰੂਆਤ ਕੀਤੀ। ਇਸ ਮੌਕੇ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਫ਼ਾਇਨਾਂਸ ਸਕੱਤਰ ਸ: ਗੁਨਬੀਰ ਸਿੰਘ ਨਾਲ ਮਿਲ ਕੇ ਉਕਤ ਚੈਨਲ ਦੇ ਸ਼ੁਰੂਆਤ ਦੀ ਰਸਮ ਅਦਾ ਕਰਨ ਉਪਰੰਤ ਗੱਲਬਾਤ ਕਰਦਿਆਂ ਦੱਸਿਆ ਕਿ ਕੌਂਸਲ ਅਧੀਨ ਆਉਂਦੇ ਸਮੂਹ 18 ਵਿੱਦਿਅਕ ਅਦਾਰਿਆਂ ਨਾਲ ਸਬੰਧਿਤ ਹਰੇਕ ਪ੍ਰਕਾਰ ਦੀ ਗਤੀਵਿਧੀਆਂ ਨੂੰ ਆਨਲਾਈਨ ਪ੍ਰਸਾਰਿਤ ਕਰਨ ਲਈ ਕਿਸੇ ਵੀ ਵਿੱਦਿਅਕ ਸੰਸਥਾ ਦੁਆਰਾ ਸ਼ੁਰੂ ਕੀਤਾ ਜਾਣ ਵਾਲਾ ਇਹ ਪਹਿਲਾਂ ਵੈੱਬ ਚੈਨਲ ਹੋਵੇਗਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ 'ਤੇ ਕੋਵਿਡ-19 ਦੇ ਮਹਾਂਮਾਰੀ ਦੇ ਮੱਦੇਨਜ਼ਰ ਇਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਇਸ ਵੈਬ ਟੀ. ਵੀ. ਦਾ ਉਦਘਾਟਨ ਆਨਲਾਈਨ ਕੀਤਾ ਗਿਆ। ਇਸ ਸਮਾਗਮ ਦੌਰਾਨ ਪ੍ਰਸ਼ਾਸ਼ਨ ਦੁਆਰਾ ਜਾਰੀ ਹਦਾਇਤਾਂ ਦੀ ਇਨ ਬਿਨ ਪਾਲਣਾ ਕਰਦੇ ਹੋਏ ਉਕਤ ਚੈਨਲ ਨੂੰ ਲਾਂਚ ਕੀਤਾ ਗਿਆ। ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਅੱਜ ਜਦੋਂ ਕਿ ਸਾਰੀ ਦੁਨੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੀ ਹੈ, ਇਸ ਲਈ ਕੇ. ਸੀ. ਜੀ. ਸੀ. ਟੀ. ਵੀ. ਦੇ ਅਗਾਜ਼ ਲਈ ਇਸ ਤੋਂ ਪਵਿੱਤਰ ਦਿਹਾੜਾ ਹੋਰ ਕੋਈ ਨਹੀਂ ਹੋ ਸਕਦਾ ਸੀ।

ਇਸ ਮੌਕੇ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਦਿੱਲੀ ਤੋਂ ਆਪਣੇ ਟੈਲੀਵਿਜ਼ਨ ਸੰਦੇਸ਼ ਰਾਹੀਂ ਕਿਹਾ ਕਿ ਇਹ ਵੈੱਬ ਅਧਾਰਿਤ ਟੀਵੀ ਵਿੱਦਿਅਕ ਸੈਮੀਨਾਰਾਂ, ਕਾਨਫ਼ਰੰਸਾਂ, ਮਹਾਨ ਪੰਜਾਬੀ ਸੱਭਿਆਚਾਰਕ ਅਤੇ ਅਧਿਆਤਮਕ ਵਿਰਾਸਤ ਨੂੰ ਕੇਂਦਰਿਤ ਅਤੇ ਉਤਸ਼ਾਹਿਤ ਕਰੇਗਾ। ਸ: ਮਜੀਠੀਆ ਨੇ ਕਿਹਾ ਕਿ ਖਾਲਸਾ ਕਾਲਜ ਦੀ ਸਫ਼ਲ ਐਲੂਮਨੀ  ਦੁਨੀਆ ਭਰ 'ਚ ਫੈਲੀ ਹੋਈ ਹੈ ਅਤੇ ਇਸ ਚੈਨਲ ਰਾਹੀਂ ਉਹ ਇਤਿਹਾਸਕ ਖ਼ਾਲਸਾ ਸੰਸਥਾਵਾਂ ਨਾਲ ਜੁੜੇ ਰਹਿਣਗੇ। ਉਨ•ਾਂ ਨੇ ਕਿਹਾ ਕਿ ਅੱਜ ਪਵਿੱਤਰ ਦਿਹਾੜੇ 'ਤੇ ਅਸੀ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਇਸ ਚੈਨਲ ਦਾ ਅਗਾਜ਼ ਕਰ ਰਹੇ ਹਾਂ।

ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਸੁਸਾਇਟੀ ਜੋ ਕਿ ਪੰਜਾਬ 'ਚ 13 ਕਾਲਜ ਅਤੇ 5 ਸਕੂਲ ਚਲਾ ਰਹੀ ਹੈ ਜਿਸ 'ਚ 128 ਸਾਲ ਪੁਰਾਣਾ ਇਤਿਹਾਸਕ ਖਾਲਸਾ ਕਾਲਜ ਅੰਮ੍ਰਿਤਸਰ ਸ਼ਾਮਿਲ ਹੈ, ਦੇ  ਸਮੂਹ ਪ੍ਰਿੰਸੀਪਲ, ਅਧਿਆਪਕ ਅਤੇ ਜਰਨਲਿਜ਼ਮ ਵਿਭਾਗ ਦੇ ਵਿਦਿਆਰਥੀ ਤੇ ਤਜਰਬੇਕਾਰ ਪ੍ਰੋਗਰਾਮਾਂ ਨੂੰ ਇਸ ਚੈਨਲ 'ਤੇ ਪ੍ਰਸਾਰਿਤ ਕਰਨ 'ਚ ਮਦਦਗਾਰ ਹੋਣਗੇ। ਇਸ ਚੈਨਲ ਦੀ ਸ਼ੁਰੂਆਤ ਨਾਲ ਖ਼ਾਲਸਾ ਕਾਲਜ ਸੁਸਾਇਟੀ ਦੇ ਇਤਿਹਾਸ 'ਚ ਇਕ ਨਵੇਂ ਅਧਿਆਇ ਦਾ ਅਗਾਜ਼ ਹੋਇਆ ਹੈ।

ਇਸ ਮੌਕੇ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਜੋ ਕਿ ਇਸ ਟੀ. ਵੀ. ਦੇ ਸਲਾਹਕਾਰ ਸੰਪਾਦਕ ਵੀ ਹਨ, ਨੇ ਕਿਹਾ ਕਿ ਚੈਨਲ ਵਿਦਿਆਰਥੀਆਂ ਨੂੰ ਆਨਲਾਈਨ ਮਾਧਿਅਮ ਰਾਹੀਂ ਆਪਣੀ ਪੜ•ਾਈ ਨਾਲ ਜੁੜਣ 'ਚ ਸਹਾਇਕ ਸਿੱਧ ਹੋਵੇਗਾ। ਇਸ ਮੌਕੇ ਕਾਰਜਕਾਰੀ ਸੰਪਾਦਕ ਡੀ. ਐਸ. ਰਟੌਲ ਨੇ ਕਿਹਾ ਕਿ ਯੂ‐ਟਿਊਬ 'ਤੇ ਉਪਲੱਬਧ ਇਹ ਚੈਨਲ ਪੂਰੀ ਤਰ•ਾਂ ਗੈਰ‐ਰਾਜਨੀਤਿਕ ਹੋਵੇਗਾ ਅਤੇ ਅਧਿਆਪਕ ਤੇ ਵਿਦਿਆਰਥੀਆਂ ਨੂੰ ਕੋਰੋਨਾ ਮਹਾਮਾਰੀ ਦੇ ਮੌਜ਼ੂਦਾ ਹਾਲਾਤਾਂ 'ਚ ਆਨਲਾਈਨ ਕਲਾਸਾਂ ਕਰਵਾਉਣ ਲਈ ਇਕ ਲੜੀ ਦਾ ਕਾਰਜ ਕਰੇਗਾ। ਇਸ ਮੌਕੇ ਡਾ. ਅਜੈਪਾਲ ਸਿੰਘ ਢਿੱਲੋਂ ਜੋ ਕਿ ਇਸ ਚੈਨਲ ਦੇ ਡਾਇਰੈਕਟਰ ਪ੍ਰੋਗਰਾਮ ਹਨ, ਨੇ ਕਿਹਾ ਕਿ ਇਸ ਟੀਵੀ ਦੀ ਸ਼ੁਰੂਆਤ ਨਾਲ ਸੋਸਾਇਟੀ ਦੇ ਇਤਿਹਾਸ 'ਚ ਇਕ ਸੁਨਿਹਰਾ ਪੰਨਾ ਜੁੜਿਆ ਹੈ।

ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਦੇ ਜਥੇ ਵੱਲੋਂ ਮਨੋਹਰ ਕੀਰਤਨ ਰਾਹੀਂ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ ਗਿਆ। ਜਿਨ•ਾਂ ਨੂੰ ਸ: ਛੀਨਾ ਨੇ ਸਿਰੋਪਾਓ ਭੇਟ ਕੀਤਾ। ਇਸ ਉਪਰੰਤ ਸਿੱਖ ਖੋਜ਼ ਇਤਿਹਾਸ ਕੇਂਦਰ ਦੇ ਸਾਬਕਾ ਮੁੱਖੀ ਅਤੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਸ੍ਰੀ ਗੁਰੂ ਸਾਹਿਬ 'ਚ ਦਰਜ ਬਾਣੀ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ।

ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸ: ਸਰਦੂਲ ਸਿੰਘ ਮੰਨਨ, ਪ੍ਰਿੰਸੀਪਲ ਜਗਦੀਸ਼ ਸਿੰਘ, ਸ: ਰਾਜਬੀਰ ਸਿੰਘ, ਮੈਂਬਰ ਸ: ਸੁਖਦੇਵ ਸਿੰਘ ਅਬਦਾਲ, ਸ: ਗੁਰਮਹਿੰਦਰ ਸਿੰਘ, ਸ: ਗੁਰਪ੍ਰੀਤ ਸਿੰਘ, ਇੰਜ਼: ਸ: ਸੰਤੋਖ ਸਿੰਘ, ਸ: ਪਰਮਜੀਤ ਸਿੰਘ ਬੱਲ, ਸਮੂਹ ਅਦਾਰਿਆਂ ਦੇ ਪ੍ਰਿੰਸੀਪਲ ਜਿਨ•ਾਂ 'ਚ ਡਾ. ਹਰਪ੍ਰੀਤ ਕੌਰ, ਡਾ. ਸੁਰਿੰਦਰਪਾਲ ਕੌਰ ਢਿੱਲੋਂ, ਡਾ. ਮਨਪ੍ਰੀਤ ਕੌਰ, ਡਾ. ਆਰ. ਕੇ. ਧਵਨ, ਡਾ. ਜਸਪਾਲ ਸਿੰਘ, ਡਾ. ਹਰਭਜਨ ਸਿੰਘ, ਡਾ. ਕੰਵਲਜੀਤ ਸਿੰਘ, ਡਾ. ਕਮਲਜੀਤ ਕੌਰ, ਡਾ. ਐਸ. ਕੇ. ਨਾਗਪਾਲ, ਡਾ. ਮੰਜ਼ੂ ਬਾਲਾ, ਸ: ਨਾਨਕ ਸਿੰਘ, ਸ੍ਰੀਮਤੀ ਪੁਨੀਤ ਕੌਰ ਨਾਗਪਾਲ, ਸ: ਅਮਰਜੀਤ ਸਿੰਘ ਗਿੱਲ, ਸ੍ਰੀਮਤੀ ਗੁਰਿੰਦਰਜੀਤ ਕੌਰ ਕੰਬੋਜ ਆਦਿ ਮੌਜ਼ੂਦ ਸਨ।